ਐਲਪੀਜੀ ਰੇਟ ਵਿੱਚ ਕਟੌਤੀ: ਨਵੇਂ ਸਾਲ ਦਾ ਤੋਹਫਾ, ਸਰਕਾਰ ਨੇ LPG ਸਿਲੰਡਰ ਦੀਆਂ ਕੀਮਤਾਂ ਘਟਾਈਆਂ
ਐਲਪੀਜੀ ਰੇਟ ਵਿੱਚ ਕਟੌਤੀ : ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ ਦਿੱਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦਾ ਰੇਟ ਘਟਾ ਦਿੱਤਾ ਹੈ। ਅੱਜ ਤੋਂ ਯਾਨੀ 1 ਜਨਵਰੀ 2025 ਤੋਂ LPG ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1 ਮਾਰਚ ਨੂੰ ਹੀ ਘਟਾਈ ਗਈ ਸੀ। ਦੱਸਣਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਮਹੀਨੇ ਦੇ ਪਹਿਲੇ ਦਿਨ ਹੀ ਐਲਪੀਜੀ ਗੈਸ ਦੀ ਕੀਮਤ ਤੈਅ ਕਰਦੀਆਂ ਹਨ।

ਐਲਪੀਜੀ ਰੇਟ ਵਿੱਚ ਕਟੌਤੀ : ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਨੂੰ ਰਾਹਤ ਦਿੱਤੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਕਮਰਸ਼ੀਅਲ ਸਿਲੰਡਰ (LPG Gas Cylinder) ਦਾ ਰੇਟ ਘਟਾ ਦਿੱਤਾ ਹੈ। ਅੱਜ ਤੋਂ ਯਾਨੀ 1 ਜਨਵਰੀ 2025 ਤੋਂ LPG ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ। ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੀ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 1 ਮਾਰਚ ਨੂੰ ਹੀ ਘਟਾਈ ਗਈ ਸੀ। ਦੱਸਣਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਮਹੀਨੇ ਦੇ ਪਹਿਲੇ ਦਿਨ ਹੀ ਐਲਪੀਜੀ ਗੈਸ ਦੀ ਕੀਮਤ ਤੈਅ ਕਰਦੀਆਂ ਹਨ।
1 ਜਨਵਰੀ 2025 ਤੋਂ 19 ਕਿਲੋ ਦਾ ਵਪਾਰਕ ਸਿਲੰਡਰ ਦਿੱਲੀ ਵਿੱਚ 1804 ਰੁਪਏ, ਮੁੰਬਈ ਵਿੱਚ 1756 ਰੁਪਏ, ਚੇਨਈ ਵਿੱਚ 1966 ਰੁਪਏ ਅਤੇ ਕੋਲਕਾਤਾ ਵਿੱਚ 1911 ਰੁਪਏ ਵਿੱਚ ਮਿਲੇਗਾ। ਇਸ ਤੋਂ ਪਹਿਲਾਂ ਦਿੱਲੀ ‘ਚ ਇਸ ਦਾ ਰੇਟ 1818.50 ਰੁਪਏ ਪ੍ਰਤੀ ਸਿਲੰਡਰ ਸੀ। ਘਰੇਲੂ ਗੈਸ ਸਿਲੰਡਰ ਅਜੇ ਵੀ ਦਿੱਲੀ ਵਿੱਚ 803 ਰੁਪਏ, ਕੋਲਕਾਤਾ ਵਿੱਚ 829 ਰੁਪਏ, ਮੁੰਬਈ ਵਿੱਚ 802.50 ਰੁਪਏ ਅਤੇ ਚੇਨਈ ਵਿੱਚ 818.50 ਰੁਪਏ ਵਿੱਚ ਉਪਲਬਧ ਹੋਵੇਗਾ। ਸਰਕਾਰ ਨੇ ਆਖਰੀ ਵਾਰ ਅਗਸਤ 2023 ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ ਕਰੀਬ 100 ਰੁਪਏ ਦੀ ਕਟੌਤੀ ਕੀਤੀ ਸੀ। ਉਦੋਂ ਤੋਂ ਇਸ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਹੋਇਆ ਹੈ।
6 ਮਹੀਨਿਆਂ ਬਾਅਦ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ ਕਟੌਤੀ ਕੀਤੀ ਗਈ ਹੈ। ਜਨਵਰੀ ਤੋਂ ਪਹਿਲਾਂ ਕਮਰਸ਼ੀਅਲ ਗੈਸ ਸਿਲੰਡਰ ਲਗਾਤਾਰ 6 ਮਹੀਨਿਆਂ ਯਾਨੀ ਜੁਲਾਈ ਤੋਂ ਦਸੰਬਰ ਤੱਕ ਮਹਿੰਗਾ ਹੋ ਰਿਹਾ ਸੀ। ਇਸ ਦੌਰਾਨ ਦਿੱਲੀ ‘ਚ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 172.5 ਰੁਪਏ ਦਾ ਵਾਧਾ ਦਰਜ ਕੀਤਾ ਗਿਆ। ਉਥੇ ਹੀ ਕੋਲਕਾਤਾ ਅਤੇ ਚੇਨਈ ‘ਚ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ‘ਚ 171 ਰੁਪਏ ਦਾ ਵਾਧਾ ਦੇਖਿਆ ਗਿਆ। ਜਦਕਿ ਮੁੰਬਈ ‘ਚ ਕੀਮਤ ਸਭ ਤੋਂ ਵੱਧ 173 ਰੁਪਏ ਵਧੀ।
ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਪਿਛਲੀ ਵਾਰ ਮਾਰਚ 2024 ਵਿੱਚ 100 ਰੁਪਏ ਘਟਾਈ ਗਈ ਸੀ। ਇਸ ਤੋਂ ਪਹਿਲਾਂ ਕੰਪਨੀਆਂ ਨੇ 30 ਅਗਸਤ 2023 ਨੂੰ 200 ਰੁਪਏ ਦੀ ਵੱਡੀ ਕਟੌਤੀ ਦਾ ਐਲਾਨ ਕੀਤਾ ਸੀ ਅਤੇ ਫਿਰ ਕੀਮਤ 903 ਰੁਪਏ ‘ਤੇ ਆ ਗਈ ਸੀ। ਇਸ ਤੋਂ ਬਾਅਦ ਫਿਰ 9 ਮਾਰਚ 2024 ਨੂੰ ਕੰਪਨੀਆਂ ਨੇ ਇਸ ਦੀ ਕੀਮਤ 100 ਰੁਪਏ ਘਟਾ ਦਿੱਤੀ ਸੀ।