ਮੀਂਹ ਦੀ ਚਿਤਾਵਨੀ: ਅਗਲੇ 24 ਘੰਟਿਆਂ 'ਚ ਅਸਮਾਨੋਂ ਵਰ੍ਹੇਗੀ ਆਫਤ, ਇਨ੍ਹਾਂ ਸੂਬਿਆਂ ਲਈ ਚਿਤਾਵਨੀ ਹੋਈ ਜਾਰੀ...

ਉਨ੍ਹਾਂ ਦੱਸਿਆ ਕਿ ਸੋਮਵਾਰ ਯਾਨੀ 21 ਅਕਤੂਬਰ ਨੂੰ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਬਣ ਰਿਹਾ ਹੈ, ਜੋ ਕਈ ਚੱਕਰਵਾਤੀ ਮਾਡਲਾਂ ਦੇ ਲੱਛਣਾਂ ਨੂੰ ਦਰਸਾਉਂਦਾ ਹੈ। ਪ੍ਰਾਇਦੀਪ ਭਾਰਤ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਉੜੀਸਾ ਦੇ ਕੁਝ ਹਿੱਸਿਆਂ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਤਾਮਿਲਨਾਡੂ, ਅੰਦਰੂਨੀ ਅਤੇ ਤੱਟਵਰਤੀ ਕਰਨਾਟਕ, ਕੋਂਕਣ, ਗੋਆ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਮੀਂਹ ਜਾਰੀ ਹੈ। ਅਗਲੇ ਦੋ ਚਾਰ ਦਿਨਾਂ ਵਿੱਚ ਇਹ ਹੋਰ ਤੇਜ਼ ਹੋ ਸਕਦਾ ਹੈ।

ਮੀਂਹ ਦੀ ਚਿਤਾਵਨੀ: ਅਗਲੇ 24 ਘੰਟਿਆਂ 'ਚ ਅਸਮਾਨੋਂ ਵਰ੍ਹੇਗੀ ਆਫਤ, ਇਨ੍ਹਾਂ ਸੂਬਿਆਂ ਲਈ ਚਿਤਾਵਨੀ ਹੋਈ ਜਾਰੀ...

ਮੀਂਹ ਦੀ ਚਿਤਾਵਨੀ: ਮੌਸਮ ਵਿਗਿਆਨ ਦੀ ਭਾਸ਼ਾ ਵਿਚ ਗੱਲ ਕਰੀਏ ਤਾਂ ਅਕਤੂਬਰ ਦੇ ਮਹੀਨੇ ਨੂੰ ‘Month of Cyclone’  ਕਿਹਾ ਜਾਂਦਾ ਹੈ। ਆਈਐਮਡੀ ਦੇ ਡੀਜੀ ਮ੍ਰਿਤੁੰਜੇ ਮਹਾਪਾਤਰਾ ਨੇ ਸ਼ਨੀਵਾਰ ਨੂੰ ਬੰਗਾਲ ਦੀ ਖਾੜੀ ਵਿੱਚ ਚੱਲ ਰਹੀਆਂ ਮੌਸਮੀ ਗਤੀਵਿਧੀਆਂ ਬਾਰੇ ਗੱਲ ਕੀਤੀ।

ਉਨ੍ਹਾਂ ਦੱਸਿਆ ਕਿ ਸੋਮਵਾਰ ਯਾਨੀ 21 ਅਕਤੂਬਰ ਨੂੰ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਬਣ ਰਿਹਾ ਹੈ, ਜੋ ਕਈ ਚੱਕਰਵਾਤੀ ਮਾਡਲਾਂ ਦੇ ਲੱਛਣਾਂ ਨੂੰ ਦਰਸਾਉਂਦਾ ਹੈ। ਪ੍ਰਾਇਦੀਪ ਭਾਰਤ ਵਿਚ ਲਗਾਤਾਰ ਮੀਂਹ ਪੈ ਰਿਹਾ ਹੈ। ਉੜੀਸਾ ਦੇ ਕੁਝ ਹਿੱਸਿਆਂ, ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ, ਤਾਮਿਲਨਾਡੂ, ਅੰਦਰੂਨੀ ਅਤੇ ਤੱਟਵਰਤੀ ਕਰਨਾਟਕ, ਕੋਂਕਣ, ਗੋਆ, ਮਹਾਰਾਸ਼ਟਰ ਅਤੇ ਗੁਜਰਾਤ ਵਿਚ ਮੀਂਹ ਜਾਰੀ ਹੈ। ਅਗਲੇ ਦੋ ਚਾਰ ਦਿਨਾਂ ਵਿੱਚ ਇਹ ਹੋਰ ਤੇਜ਼ ਹੋ ਸਕਦਾ ਹੈ।

ਮੌਸਮ ਵਿਭਾਗ ਨੇ ਦੱਸਿਆ ਕਿ ਸ਼ਨੀਵਾਰ ਨੂੰ ਤਾਮਿਲਨਾਡੂ ਅਤੇ ਉੜੀਸਾ ‘ਚ ਸਭ ਤੋਂ ਵੱਧ 170 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਐਤਵਾਰ ਨੂੰ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਈਐਮਡੀ ਨੇ ਕਿਹਾ ਕਿ ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਅੰਦਰੂਨੀ ਕਰਨਾਟਕ, ਮਹਾਰਾਸ਼ਟਰ, ਗੋਆ, ਕੋਂਕਣ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਰਾਜਾਂ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ।

ਬੰਗਾਲ ਦੀ ਖਾੜੀ ਵਿਚ ਗੜਬੜ
ਮੌਸਮ ਵਿਭਾਗ ਨੇ ਕਿਹਾ ਕਿ ਮੱਧ ਬੰਗਾਲ ਦੀ ਖਾੜੀ ਵਿਚ ਚੱਕਰਵਾਤੀ ਮੌਸਮ ਦੀ ਗਤੀਵਿਧੀ ਬਣ ਰਹੀ ਹੈ, ਜਿਸ ਕਾਰਨ ਤਾਮਿਲਨਾਡੂ ਦੇ ਤੱਟ ਤੋਂ ਲੈ ਕੇ ਆਂਧਰਾ ਪ੍ਰਦੇਸ਼ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ 21 ਅਕਤੂਬਰ ਦੇ ਆਸਪਾਸ ਬੰਗਾਲ ਦੀ ਖਾੜੀ ਵਿੱਚ ਇਕ ਨਵਾਂ ਘੱਟ ਦਬਾਅ ਬਣਨ ਦੀ ਸੰਭਾਵਨਾ ਹੈ। ਇਸ ਕਾਰਨ 24 ਤੋਂ 25 ਅਕਤੂਬਰ ਦੌਰਾਨ ਪ੍ਰਾਇਦੀਪ ਭਾਰਤ ਵਿੱਚ ਭਾਰੀ ਤੋਂ ਅਤਿਅੰਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਮਹਾਪਾਤਰਾ ਨੇ ਕਿਹਾ ਕਿ ਹਾਲਾਂਕਿ ਚੱਕਰਵਾਤ ਦੀ ਭਵਿੱਖਬਾਣੀ ਕਰਨਾ ਜਲਦਬਾਜ਼ੀ ਹੋਵੇਗੀ। ਪਰ 22 ਤੋਂ 23 ਅਕਤੂਬਰ ਦਰਮਿਆਨ ਖਤਰਨਾਕ ਸਮੁੰਦਰੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ, ਜਿਸ ਕਾਰਨ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਵਰਤੀ ਹਿੱਸਿਆਂ ‘ਚ ਭਾਰੀ ਮੀਂਹ ਪੈ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 23 ਤੋਂ 25 ਅਕਤੂਬਰ ਦਰਮਿਆਨ ਉੜੀਸਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Tags